ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

May 16, 2019


ਆਮ ਆਦਮੀ ਪਾਰਟੀ ਦੀ ਟਿਕਟ ਤੋਂ 2017 ਦੀ ਵਿਧਾਨ ਸਭਾ ਚੋਣ ਲੜ ਚੁੱਕੀ ਮਰਹੂਮ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ, ਸੁਖਬੀਰ ਬਾਦਲ ਨੇ ਸਰਬਜੀਤ ਕੌਰ ਅਤੇ ਉਨ੍ਹਾਂ ਦੀ ਪੁੱਤਰੀ ਮਨਪ੍ਰੀਤ ਕੌਰ ਡੌਲੀ ਦਾ ਅਕਾਲੀ ਦਲ ਵਿੱਚ ਸਵਾਗਤ ਕੀਤਾ ਹੈ।


ਸੁਖਬੀਰ ਬਾਦਲ ਨੇ ਸਵਰਗਵਾਸੀ ਕੈਪਟਨ ਕੰਵਲਜੀਤ ਸਿੰਘ ਨੂੰ ਅਕਾਲੀ ਦਲ ਦਾ ਥੰਮ ਦੱਸਿਆ,  ਸੁਖਬੀਰ ਨੇ ਕਿਹਾ ਕਿ ਸਵਰਗੀ ਕੈਪਟਨ ਦੇ ਪਰਿਵਾਰ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ।


ਮਨਪ੍ਰੀਤ ਕੌਰ ਡੌਲੀ ਨੇ ਕਿਹਾ ਕਿ ਦੋਬਾਰਾ ਅਕਾਲੀ ਦਲ ਵਿੱਚ ਆਉਣਾ ਉਨ੍ਹਾਂ ਨੂੰ ਘਰ ਵਾਪਸੀ ਵਾਂਗ ਲੱਗ ਰਿਹਾ ਹੈ, ਉਮੀਦ ਹੈ ਕਿ ਪਟਿਆਲਾ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਲੋਕ ਸਭਾ ਚੋਣਾਂ 'ਚ ਜਿੱਤ ਹਾਸਿਲ ਕਰਨ ਲਈ ਇਸ ਪਰਿਵਾਰ ਤੋਂ ਮਦਦ ਮਿਲੇਗੀ।