ਗੰਭੀਰ ਨੂੰ ਲੱਗੀ ਗਰਮੀ ਕਾਰਨ ਸਮਾਪਤ ਕਰਨਾ ਪਿਆ ਰੋਡ ਸ਼ੋਅ

May 16, 2019


ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਗੌਤਮ ਗੰਭੀਰ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਵਿੱਚ ਹਰਦੀਪ ਪੁਰੀ ਦੇ ਹੱਕ 'ਚ ਰੋਡ ਸ਼ੋਅ ਕੀਤਾ, ਇਸ ਰੋਡ ਸ਼ੋਅ ਵਿੱਚ ਵਰਕਰਾਂ ਦੀ ਗਿਣਤੀ ਬਹੁਤ ਘੱਟ ਸੀ, ਇਸੇ ਕਾਰਨ 10 ਕਿਲੋਮੀਟਰ ਦਾ ਕੀਤੇ ਜਾਣ ਵਾਲਾ ਰੋਡ ਸ਼ੋਅ 4 ਕਿਲੋਮੀਟਰ ਵਿੱਚ ਤਬਦੀਲ ਹੋ ਗਿਆ।


ਹਾਲਾਂਕਿ ਗੌਤਮ ਨੇ ਰੋਡ ਸ਼ੋਅ ਨੂੰ ਸਮਾਪਤ ਕਰਨ ਦੀ ਵਜ੍ਹਾ ਭਾਵੇਂ ਤੇਜ਼ ਧੁੱਪ 'ਤੇ ਗਰਮੀ ਦੱਸੀ ਪਰ ਇਸਦਾ ਇੱਕ ਵੱਡਾ ਕਾਰਨ ਵਰਕਰਾਂ ਦੀ ਘੱਟ ਗਿਣਤੀ ਅਤੇ ਵੱਡੇ ਭਾਜਪਾ ਲੀਡਰਾਂ ਦੀ ਨਾਮੌਜੂਦਗੀ ਦਿੱਸਦੀ ਹੈ।


ਭਾਜਪਾ ਦਾ ਇਹ ਰੋਡ ਸ਼ੋਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਛੇਹਰਟਾ ਤੱਕ ਪਹੁੰਚ ਕੇ ਸੰਪੰਨ ਹੋ ਗਿਆ, ਇਸ ਤੋਂ ਬਾਅਦ ਇਹ ਕਾਫ਼ਿਲਾ ਕਰਤਾਰ ਬਜ਼ਾਰ ਜਾਣਾ ਸੀ ਪਰ ਅਚਾਨਕ ਗੌਤਮ ਗੰਭੀਰ ਗੱਡੀ ਵਿੱਚੋਂ ਉਤਰ ਗਏ।